Searching...
Please Support us! By Sharing this blog on : Facebook Share
ਨੋਟ:ਲਗਾਤਾਰ ਦੋ ਤੋਂ ਜਿਆਦਾ ਵਾਧੂ ਅਤੇ ਸਕਿੱਪ ਸ਼ਬਦ ਹੋਣ ਤੇ, ਨਤੀਜਾ ਨਕਾਰਾਤਮਕ ਹੋਵੇਗਾ
Saturday, 14 July 2018

raaviparagraph130-10

July 14, 2018

R Online Typing

Name :
Roll No :
Time/Left : 10:00
      Set Time: Min.
Typing Peragraph
ਇਲਾਕੇ ਦੇ ਮਸ਼ਹੂਰ ਦਸ-ਨੰਬਰੀਏ ਜਗੀਰੇ ਨੇ ਆਪੀਂ ਥਾਣੇ ਜਾ ਕੇ ਥਾਣੇਦਾਰ ਦੇ ਪੈਰ ਫੜ ਲਏ। ਹਜ਼ੂਰ, ਅੱਜ ਤੋਂ ਮੈਂ ਬਦਮਾਸ਼ੀ ਛੱਡੀ ਤੇ ਤੁਸੀਂ ਮੇਰੇ ਸਿਰ ’ਤੇ ਹੱਥ ਰੱਖੋ, ਤਾਂ ਕਿਸੇ ਦਿਨ ਮੈਂ ਇਲਾਕੇ ਦੇ ਸਾਊਆਂ ਵਿਚ ਗਿਣਿਆ ਜਾਵਾਂਗਾ। ਜਗੀਰਾ ਬੜਾ ਸੁਨੱਖਾ ਦਰਸ਼ਨੀ ਜਵਾਨ ਸੀ। ਘਰੋਂ ਵੀ ਚੰਗਾ ਸੀ, ਪਰ ਮਾਂ-ਪਿਓ ਮੋਇਆਂ ਭੈੜੀ ਸੁਹਬਤੋਂ ਵਿਗੜਿਆ ਹੋਇਆ ਸੀ। ਅੱਜ ਪਤਾ ਨਹੀਂ ਕਿਹੜਾ ਵਲ੍ਹੇਲ ਉਹਨੂੰ ਥਾਣੇ ਲੈ ਆਇਆ? ਥਾਣੇਦਾਰ ਵੀ ਅਸਰ ਮੰਨਣ ਵਾਲਾ ਅਫ਼ਸਰ ਸੀ, ਹੱਸ ਕੇ ਆਖਿਆ ਸੂ: ਚੰਗਾ ਜਗੀਰਿਆ, ਤੇਰੇ ਉਤੇ ਮੈਂ ਖ਼ਾਸ ਅੱਖ ਰੱਖਾਂਗਾ, ਤੇ ਜੇ ਛੇ ਮਹੀਨੇ ਤੇਰੀ ਕੋਈ ਮਾੜੀ ਰਿਪੋਰਟ ਨਾ ਆਈ, ਤੇ ਜੇ ਤੇਰਾ ਕੋਈ ਚੰਗਾ ਕੰਮ ਵੀ ਮੈਂ ਸੁਣ ਲਿਆ ਤਾਂ ਦਸ ਨੰਬਰ ’ਚੋਂ ਤੇਰਾ ਨਾਂ ਕਢਾਅ ਦਿਆਂਗਾ। ਇਹ ਗੱਲ ਪਹਿਲੀ ਅਕਤੂਬਰ ਨੂੰ ਹੋਈ ਸੀ, ਤੇ ਅੱਜ ਤੇਰਾਂ ਅਕਤੂਬਰ ਸੀ, ਕਿ ਉਹ ਬੁਰੀ ਤਰ੍ਹਾਂ ਵੱਢਿਆ-ਟੁੱਕਿਆ ਥਾਣੇ ਵਿਚ ਲਿਆਂਦਾ ਗਿਆ। ਕੋਈ ਦੁਸ਼ਮਣ ਆਪਣੇ ਵਲੋਂ ਉਹਨੂੰ ਮਾਰ-ਮੁਕਾ ਕੇ ਕਿੱਕਰਾਂ ਦੀ ਝੰਗੀ ਵਿਚ ਸੁੱਟ ਗਿਆ ਸੀ। ਜ਼ਖ਼ਮ ਬੇ-ਸ਼ੁਮਾਰ ਸਨ, ਖੱਬਾ ਹੱਥ ਨਾਲੋਂ ਹੀ ਲਹਿ ਗਿਆ ਸੀ, ਲਹੂ ਨਾਲ ਕਪੜੇ ਗੜੁੱਚ ਸਨ, ਚਿਹਰਾ ਬੇ-ਰੰਗ ਸੀ, ਪਰ ਉਹ ਅਜੇ ਬੋਲ ਸਕਦਾ ਸੀ, ਤੇ ਪੂਰੀ ਹੋਸ਼ ਵਿਚ ਸੀ। ਕਿਉਂ ਜਗੀਰਿਆ, ਇਹ ਕੀ ਹੋਇਆ? ਕਿਸੇ ਨੂੰ ਤੇਰੀ ਖ਼ਬਰ ਦੇਈਏ? ਥਾਣੇਦਾਰ ਨੇ ਪੁੱਛਿਆ। ਜੇ ਤੁਸੀਂ ਤਰਨ ਤਾਰਨੋਂ ਹੌਲਦਾਰ ਸੁਰਮੁਖ ਸਿੰਘ ਦੀ ਵਹੁਟੀ ਕਿੱਛੋ ਨੂੰ ਮੰਗਾਅ ਦਿਓ-ਉਹੀ ਦੂਰੋਂ-ਪਾਰੋਂ ਮੇਰੀ ਕੁਝ ਲੱਗਦੀ ਏ-ਸ਼ੈਦ ਮੈਂ ਬਚ ਈ ਜਾਵਾਂ! ਥਾਣੇਦਾਰ ਨੂੰ ਜਗੀਰੇ ਨਾਲ ਕੁਝ ਉਨਸ ਹੋ ਗਈ ਸੀ। ਉਹਦੀ ਦੀਦਾਰੀ ਜਵਾਨੀ ਹਰ ਕਿਸੇ ਨੂੰ ਖੁਸ਼ੀ ਦੇਂਦੀ ਸੀ, ਤੇ ਮਾੜੇ ਕੰਮਾਂ ਤੋਂ ਉਹਦਾ ਪਛਤਾਵਾ ਸੁਣ ਕੇ ਥਾਣੇਦਾਰ ਨੂੰ ਖ਼ਾਸ ਖੁਸ਼ੀ ਹੋਈ ਸੀ। ਅੱਜ ਅਚਾਨਕ ਮੌਤ ਦੀ ਕੰਧੀ ਉਤੇ ਉਹਨੂੰ ਸੁਟਿਆ ਵੇਖ ਕੇ ਥਾਣੇਦਾਰ ਦੇ ਦਿਲ ਵਿਚ ਬੜਾ ਕੁਝ ਹੋਇਆ ਸੀ, ਇਕ ਸਿਪਾਹੀ ਤੁਰੰਤ ਤਰਨ ਤਾਰਨ ਵਲ ਤੋਰ ਦਿੱਤਾ, ਤੇ ਪੁਲਸ ਨੇ ਹਸਪਤਾਲ ਦੇ ਡਾਕਟਰ ਨੂੰ ਮੰਗਾ ਕੇ ਲੋੜੀਂਦੀ ਪੱਟੀ ਕਰਾ ਦਿੱਤੀ। ਤਕਦੀਰ ਨਾਲ ਲੜਾਈ ਕਰ ਰਿਹੈ, ਪਰ ਹੈ ਸਖ਼ਤ ਜਾਨ, ਦਿਲ ਬਲਾ ਦਾ ਮਜ਼ਬੂਤ ਸੂ-ਕੋਈ ਅਜੀਬ ਗੱਲ ਨਹੀਂ ਕਿ ਬਚ ਈ ਜਾਏ, ਡਾਕਟਰ ਦੀ ਰਾਏ ਸੀ। ਤਿੰਨਾਂ ਘੰਟਿਆਂ ਵਿਚ ਹੀ ਸਿਪਾਹੀ ਕਿੱਛੋ, ਉਹਦੇ ਪਤੀ ਤੇ ਦੋ ਸ਼ਰੀਕਾਂ ਨੂੰ ਨਾਲ ਲੈ ਆਇਆ। ਹੌਲਦਾਰ ਪਿਨਸ਼ਨੀ ਸੀ, ਪੰਜਾਹ ਦੇ ਲਗਭਗ ਹੋਵੇਗਾ। ਪਰ ਹੌਲਦਾਰਨੀ ਮਸਾਂ ਵੀਹਾਂ-ਬਾਈਆਂ ਵਰ੍ਹਿਆਂ ਦੀ ਦਿਸਦੀ ਸੀ। ਨਿਰੀ ਦਿਸਦੀ ਹੀ ਨਹੀਂ, ਉਹਦੇ ਮੂੰਹ ਉਤੇ ਜਵਾਨੀ ਦੀ ਕੋਈ ਮਸ਼ਾਲ ਲਟ ਲਟ ਕਰ ਰਹੀ ਸੀ। ਤੇ ਜਵਾਨੀ ਦੇ ਅੰਗ ਵੀ ਸਡੌਲ ਹੋਣ ਤਾਂ ਉਹਦਾ ਖੇੜਾ ਜਾਂ ਉਹਦੀ ਗ਼ਮਗੀਨੀ ਵੇਖਣ ਵਾਲਿਆਂ ਉਤੇ ਇਕ ਤਲਿੱਸਮ ਕਰ ਦੇਂਦੇ ਨੇ। ਬਿਜਲੀ ਦੇ ਚੰਗਿਆੜੇ ਸੁੱਟਣ ਵਾਲੇ ਅੰਗਾਂ ਨੂੰ ਪੱਟੀਆਂ ਵਿਚ ਬੱਧੇ ਤੇ ਭਖਦੀ ਲਾਲੀ ਨੂੰ ਬੱਗੀ ਪੂਣੀ ਹੋਈ ਵੇਖ ਕੇ ਕਿੱਛੋ ਦੇ ਕਾਲਜਿਓਂ ਇਕ ਆਪ ਮੁਹਾਰੀ ਚੀਕ ਨਿਕਲੀ, ਤੇ ਉਸ ਨੇ ਜਗੀਰੇ ਦਾ ਸਾਬਤ ਹੱਥ ਆਪਣੇ ਹੱਥਾਂ ਵਿਚ ਫੜ ਲਿਆ।
Total words : xxxType Words : 0
Type HERE

ਨੋਟ: 1. ਪੰਜਾਬੀ ਵਿਚ ਟਾਈਪਿੰਗ ਕਰਨ ਤੋਂ ਪਹਿਲਾਂ ਕੰਪਿਊਟਰ ਦੀ LANGUAGE ਰਾਵੀ ਕੀਤੀ ਜਾਵੇ|
        2. ਪੈਰਾ ਟਾਈਪ ਕਰਨ ਤੋਂ ਬਾਅਦ, Quick Result ਬਟਨ 'ਤੇ ਕਲਿੱਕ ਕਰੋ ਅਤੇ ਨਤੀਜਾ ਵੇਖੋ.
App. Ver.: Mock Raavi. Beta 3.0    Para. Submit by: Mr.Singh
Fully compatible with Firefox & Chrome
Special Thanks: Jagroop Singh Amloh & Satnam Singh Bunti

0 comments:

Post a Comment

Note: only a member of this blog may post a comment.

Copyright©unicode.blogspot.com No part of this publication may be reproduced, distributed, or transmitted in any form or by any means, including text, computer code, graphics media or other any material, without the prior written permission of the publisher.