Searching...
Please Support us! By Sharing this blog on : Facebook Share
ਨੋਟ:ਲਗਾਤਾਰ ਦੋ ਤੋਂ ਜਿਆਦਾ ਵਾਧੂ ਅਤੇ ਸਕਿੱਪ ਸ਼ਬਦ ਹੋਣ ਤੇ, ਨਤੀਜਾ ਨਕਾਰਾਤਮਕ ਹੋਵੇਗਾ
Saturday, 14 July 2018

raaviparagraph129-10

July 14, 2018

R Online Typing

Name :
Roll No :
Time/Left : 10:00
      Set Time: Min.
Typing Peragraph
ਅੱਜ ਰਿਤੂ-ਰਾਜ ਨੂੰ ਬੜਾ ਚਾਅ ਸੀ। ਉਸ ਦਾ ਸੋਲ੍ਹਵਾਂ ਜਨਮ-ਦਿਨ ਅਖ਼ੀਰਲੀ ਹੋਲੀ ਵਾਲੇ ਦਿਨ ਆਉਂਦਾ ਸੀ। ਪਰ ਉਹਨੂੰ ਚਾਅ ਏਨਾ ਆਪਣੇ ਜਨਮ-ਦਿਨ ਦਾ ਨਹੀਂ ਸੀ, ਜਿੰਨਾ ਆਪਣੇ ਬਾਬਾ ਜੀ ਕੋਲੋਂ ਦੋ ਕਮੀਜ਼ਾਂ ਦੀ ਕਹਾਣੀ ਸੁਣਨ ਦਾ ਸੀ। ਇਨ੍ਹਾਂ ਕਮੀਜ਼ਾਂ ਉੱਤੇ ਕੇਸਰੀ ਛਿੱਟੇ ਪਏ ਹੋਏ ਸਨ, ਇਨ੍ਹਾਂ ਦਾ ਫ਼ੈਸ਼ਨ ਬੜਾ ਪੁਰਾਣਾ ਸੀ। ਇਹ ਕਮੀਜ਼ਾਂ ਰਿਤੂ ਦੇ ਬਾਬਾ ਜੀ ਅਖ਼ੀਰਲੀ ਹੋਲੀ ਵਾਲੇ ਦਿਨ ਚਮੜੇ ਦੇ ਇਕ ਅਟੈਚੀਕੇਸ ਵਿਚੋਂ ਕੱਢਦੇ ਸਨ, ਤੇ ਆਪਣੇ ਕਮਰੇ ਦੇ ਬੂਹੇ ਬੰਦ ਕਰ ਕੇ ਇਕ ਕਮੀਜ਼ ਇਕ ਗਲ਼ ਪਾ ਲੈਂਦੇ, ਤੇ ਦੂਜੀ ਨੂੰ ਟੰਙਣੇ ਉਤੇ ਸੋਧ ਕੇ, ਉਹਦਾ ਅੱਗਾ-ਪਿੱਛਾ ਚੁੰਮ ਕੇ ਇਕ ਥੰਮ੍ਹੀ ਉਤੇ ਟੰਗ ਦੇਂਦੇ ਸਨ। ਫੇਰ ਇਕ ਸਡੌਲ ਮੁਰਾਦਾਬਾਦੀ ਗੰਗਾ-ਸਾਗਰ ਦੀ ਟੂਟੀ ਵਿਚੋਂ ਦੋ ਛਿਣਕੇ ਅੱਗੇ ਤੇ ਦੋ ਪਿੱਛੇ ਸੁੱਟਦੇ ਸਨ। ਘਰ ਦੇ ਬਾਕੀ ਜੀਆਂ ਨੂੰ ਕਹਾਣੀ ਦਾ ਪਤਾ ਹੋਣ ਕਰਕੇ ਕੋਈ ਉਤਸੁਕਤਾ ਨਹੀਂ ਸੀ, ਪਰ ਰਿਤੂ-ਰਾਜ ਨੇ ਜਦੋਂ ਦੀ ਹੋਸ਼ ਸੰਭਾਲੀ ਸੀ, ਉਹ ਵਿਰਲਾਂ-ਝੀਤਾਂ ਤੇ ਸ਼ੀਸ਼ਿਆਂ ਵਿਚੋਂ ਝਾਤੀਆਂ ਮਾਰਦਾ ਰਹਿੰਦਾ ਸੀ। ਉਹਦੀ ਅੰਮੀ ਉਹਨੂੰ ਤਾੜਨਾ ਕਰ ਦੇਂਦੀ ਸੀ, ਨਾ ਰਿਤੂ, ਬਾਬਾ ਜੀ ਨਾਰਾਜ਼ ਹੋ ਜਾਣਗੇ। ਪਰ ਰਿਤੂ ਦਾ ਖ਼ਿਆਲ ਸੀ ਕਿ ਉਹਦੇ ਬਾਬਾ ਜੀ ਕਿਸੇ ਨਾਲ ਇਉਂ ਨਾਰਾਜ਼ ਕਦੇ ਨਹੀਂ ਹੁੰਦੇ ਕਿ ਉਨ੍ਹਾਂ ਦੀ ਨਾਰਾਜ਼ਗੀ ਦਾ ਕਿਸੇ ਨੂੰ ਸਹਿਮ ਲੱਗਾ ਰਹੇ। ਉਹਦੀ ਉਮਰ ਬਾਰਾਂ ਵਰ੍ਹਿਆਂ ਦੀ ਹੀ ਸੀ ਜਦੋਂ ਉਸ ਨੇ ਬਾਬਾ ਜੀ ਕੋਲੋਂ ਇਨ੍ਹਾਂ ਕਮੀਜ਼ਾਂ ਦੀ ਕਹਾਣੀ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ। ਉਹਦੀ ਅੰਮੀ ਉਹਨੂੰ ਗੁੱਸੇ ਹੁੰਦੀ। ਪਰ ਬਾਬਾ ਜੀ ਮੁਸਕਰਾ ਕੇ ਆਖਦੇ- ਨਾ ਕੁੜੀਏ, ਰਿਤੂ ਨੂੰ ਗੁੱਸੇ ਨਾ ਹੋ-ਇਹ ਉਤਸੁਕ ਹੈ ਸੁਣਨ ਲਈ, ਤੇ ਮੈਂ ਉਤਸੁਕ ਹਾਂ ਇਹਨੂੰ ਸੁਣਾਨ ਲਈ; ਪਰ ਸੁਣਾਨੀ ਇਹ ਇਹਨੂੰ ਇਹਦੀ ਓਸ ਉਮਰ ਵਿਚ ਹੈ ਜਿਸ ਵਿਚ ਮੇਰੀ ਉਮਰ ਵਿਚ ਇਹ ਵਾਪਰੀ ਸੀ। ਰਿਤੂ ਪੁੱਤਰ ਹੋਰ ਚੌਂਹ ਵਰ੍ਹਿਆਂ ਨੂੰ ਤੂੰ ਓਸ ਉਮਰ ਦਾ ਹੋ ਜਾਏਂਗਾ! ਉਸ ਦਿਨ ਨੂੰ ਤੂੰ ਵੀ ਉਡੀਕ ਤੇ ਮੈਂ ਵੀ ਉਡੀਕਾਂਗਾ। ਤੇ ਅੱਜ ਉਹ ਦਿਨ ਆ ਗਿਆ ਸੀ। ਰਿਤੂ ਨੂੰ ਬੜਾ ਚਾਅ ਸੀ ਕਿ ਅੱਜ ਉਹ ਆਪਣੇ ਬਾਬਾ ਜੀ ਦਾ ਰਾਜ਼ਦਾਨ ਹੋ ਜਾਏਗਾ। ਉਹਦੇ ਬਾਬਾ ਜੀ ਅਨੋਖੀ ਤਬੀਅਤ ਦੇ ਮਾਲਕ ਸਨ। ਉਮਰ ਭਾਵੇਂ ਉਨ੍ਹਾਂ ਦੀ ਵੱਡੀ ਹੁੰਦੀ ਜਾਂਦੀ ਸੀ, ਪਰ ਉਹ ਹਰ ਵੇਲੇ ਕੰਮੀਂ ਲੱਗੇ ਰਹਿੰਦੇ ਸਨ। ਉਹ ਹਰ ਕਿਸੇ ਦੀ ਖ਼ੁਸ਼ੀ ਦਾ ਖ਼ਿਆਲ ਰੱਖਦੇ ਸਨ। ਜ਼ਾਹਿਰਾ ਕਦੇ ਕਿਸੇ ਨੇ ਉਨ੍ਹਾਂ ਨੂੰ ਕਦੇ ਉਦਾਸ ਨਹੀਂ ਸੀ ਵੇਖਿਆ। ਹੱਸਦੇ ਉਹ ਭਾਵੇਂ ਬਹੁਤਾ ਨਹੀਂ ਸਨ, ਪਰ ਮੁਸਕਰਾਹਟ ਉਨ੍ਹਾਂ ਦੀ ਬੜੀ ਸੁਖਾਲੀ ਤੇ ਰੌਸ਼ਨ ਸੀ। ਉਦਾਸੀ ਦੀ ਕੋਈ ਲਕੀਰ ਉਨ੍ਹਾਂ ਦੇ ਮੂੰਹ ਉਤੇ ਨਹੀਂ ਸੀ ਪਰ ਜਦੋਂ ਰਿਤੂਉਨ੍ਹਾਂ ਦੇ ਕਮਰੇ ਵਿਚ ਬੈਠਾ ਤਸਵੀਰਾਂ ਵੇਖਦਾ ਹੁੰਦਾ ਸੀ ਤੇ ਬਾਬਾ ਜੀ ਆਪਣੇ ਧਿਆਨ ਬੈਠੇ ਹੁੰਦੇ ਸਨ, ਤਾਂ ਕਦੇ ਰਿਤੂ ਅੱਖ ਚੁਰਾ ਕੇ ਉਨ੍ਹਾਂ ਨੂੰ ਵੇਖ ਲੈਂਦਾ ਸੀ। ਏਸ ਕਮਰਿਓਂ ਬਾਹਰ, ਲਗਭਗ ਹਰ ਕਿਸੇ ਨਾਲ ਮੁਸਕਰਾਂਦੀਆਂ ਅੱਖਾਂ ਵਿਚੋਂ ਇਕ ਗੰਭੀਰ ਜਿਹਾ ਬੱਦਲ ਉਠਦਾ ਰਿਤੂ ਵੇਖਦਾ ਸੀ। ਰਿਤੂ ਦੇ ਛੁੱਟ ਕਿਸੇ ਹੋਰ ਦੇ ਸਾਹਮਣੇ ਉਹ ਆਪਣੇ ਆਪ ਨੂੰ ਆਪੇ ਵਿਚ ਮਗਨ ਨਹੀਂ ਸਨ ਹੋਣ ਦੇਂਦੇ। ਚਾਰ ਜਨਮ-ਦਿਨ ਰਿਤੂ ਨੇ ਗਿਣ-ਗਿਣ ਕੇ ਲੰਘਾਏ ਸਨ। ਉਹ ਅੱਜ ਸੋਲ੍ਹਾਂ ਵਰ੍ਹਿਆਂ ਦਾ ਹੋ ਗਿਆ ਸੀ ਤੇ ਉਹਦੇ ਬਾਬਾ ਜੀ ਦੀ ਸ਼ਰਤ ਪੂਰੀ ਹੋ ਗਈ ਸੀ। ਉਹਦੇ ਬਾਬਾ ਜੀ ਹਮੇਸ਼ਾਂ ਵਾਂਗ ਉਹਦੇ ਜਨਮ-ਦਿਨ ਦਾ ਖਾਣਾ ਸਾਰਿਆਂ ਨਾਲ ਖਾ ਕੇ ਆਪਣੇ ਕਮਰੇ ਵਿਚ ਚਲੇ ਗਏ ਸਨ, ਤੇ ਉਨ੍ਹਾਂ ਬੂਹਾ ਬੰਦ ਕਰ ਲਿਆ ਸੀ।
Total words : xxxType Words : 0
Type HERE

ਨੋਟ: 1. ਪੰਜਾਬੀ ਵਿਚ ਟਾਈਪਿੰਗ ਕਰਨ ਤੋਂ ਪਹਿਲਾਂ ਕੰਪਿਊਟਰ ਦੀ LANGUAGE ਰਾਵੀ ਕੀਤੀ ਜਾਵੇ|
        2. ਪੈਰਾ ਟਾਈਪ ਕਰਨ ਤੋਂ ਬਾਅਦ, Quick Result ਬਟਨ 'ਤੇ ਕਲਿੱਕ ਕਰੋ ਅਤੇ ਨਤੀਜਾ ਵੇਖੋ.
App. Ver.: Mock Raavi. Beta 3.0    Para. Submit by: Mr.Singh
Fully compatible with Firefox & Chrome
Special Thanks: Jagroop Singh Amloh & Satnam Singh Bunti

0 comments:

Post a Comment

Note: only a member of this blog may post a comment.

Copyright©unicode.blogspot.com No part of this publication may be reproduced, distributed, or transmitted in any form or by any means, including text, computer code, graphics media or other any material, without the prior written permission of the publisher.