Searching...
Please Support us! By Sharing this blog on : Facebook Share
ਨੋਟ:ਲਗਾਤਾਰ ਦੋ ਤੋਂ ਜਿਆਦਾ ਵਾਧੂ ਅਤੇ ਸਕਿੱਪ ਸ਼ਬਦ ਹੋਣ ਤੇ, ਨਤੀਜਾ ਨਕਾਰਾਤਮਕ ਹੋਵੇਗਾ
Saturday, 14 July 2018

raaviparagraph128-10

July 14, 2018

R Online Typing

Name :
Roll No :
Time/Left : 10:00
      Set Time: Min.
Typing Peragraph
ਪਿੰਡ ਦੇ ਇਕੋ ਇਕ ਪੱਕੇ ਘਰ ਦੇ ਪਛਵਾੜਿਓਂ ਮਰਦ ਤੇ ਤੀਵੀਂ ਚੋਰਾਂ ਵਾਂਗ ਅੱਗਾ ਪਿੱਛਾ ਘੋਖਦੇ ਨਿਕਲੇ। ਸਾਹਮਣੇ ਸੂਰਜ ਲਹਿ ਰਿਹਾ ਸੀ, ਸਿੱਧੀਆਂ ਕਿਰਨਾਂ ਉਨ੍ਹਾਂ ਦੇ ਮੂੰਹ ਉਤੇ ਪਈਆਂ। ਮਰਦ ਦਾ ਜੁੱਸਾ ਜਵਾਨ ਤੇ ਤਕੜਾ, ਤੀਵੀਂ ਦੀ ਨੁਹਾਰ ਸੁਹਣੀ ਤੇ ਪਤਲੀ ਪਰ ਦੋਹਾਂ ਦੇ ਹਵਾਸ ਉੱਡੇ ਹੋਏ। ਪਲ ਦਾ ਪਲ ਪਰਲੇ ਸਿਰਿਓਂ ਆਉਂਦੀਆਂ ਵਾਜ਼ਾਂ ਸੁਣਨ ਲਈ ਖਲੋ ਕੇ, ਉਹ ਥੋੜ੍ਹੀ ਦੂਰ ਸਰ ਸਰ ਕਰਦੇ ਕਮਾਦ ਦੇ ਖੇਤ ਵਿਚ ਜਾ ਵੜੇ। ਇਸ ਖੇਤ ਦੇ ਇਕ ਪਾਸੇ ਬੰਨੇ ਉਤੇ ਲਸੂੜੇ ਦਾ ਦਰਖ਼ਤ ਸੀ। ਇਹ ਜ਼ੈਲਦਾਰ ਹਾਸ਼ਮ ਅਲੀ ਦਾ ਪੁੱਤਰ ਕਾਸਮ ਤੇ ਉਹਦੀ ਨੂੰਹ ਜ਼ੀਨਤ ਸਨ। ਜ਼ੈਲਦਾਰ ਹਾਸ਼ਮ, ਉਹਦਾ ਕਬੀਲਾ ਤੇ ਪਿੰਡ ਦੇ ਬਹੁਤ ਸਾਰੇ ਲੋਕ ਦੋ ਘੰਟੇ ਨਹੀਂ ਹੋਏ ਕਿ ਪਿੰਡ ਖਾਲੀ ਕਰ ਗਏ ਸਨ। ਅੱਜ ਤੱਕ ਜ਼ੈਲਦਾਰ ਬੜੇ ਹੌਂਸਲੇ ਵਿਚ ਰਿਹਾ ਸੀ। ਅਵਾੜੇ ਬੜੇ ਉਡਦੇ ਸਨ, ਕਿ ਉਸ ਪਿੰਡ ਜਥਾ ਪੈ ਗਿਆ, ਇਸ ਪਿੰਡ ਪੈਣਾ ਏ। ਕੋਈ ਘੋੜੀ ਵਾਲਾ ਉਸ ਖੂਹ ’ਤੇ ਆਖ ਗਿਆ ਸੀ ਕਿ ਲੁਹਾਰਾਂ ਦੀ ਕੋਟਲੀ ਸਾਰੀ ਸੜ ਗਈ ਏ। ਜ਼ੈਲਦਾਰ ਕਹਿੰਦਾ, “ਸਭ ਅਵਾੜੇ ਨੇ-ਖਾਤਰ ਜਮ੍ਹਾਂ ਰੱਖੋ। ਨਵੇਂ ਨਗਰ ਦਾ ਵੱਡਾ ਸਰਦਾਰ ਮੇਰਾ ਦੋਸਤ ਆਪਣੇ ਬੱਚੇ ਸਾਡੇ ਪਿੰਡ ਸੁਆਣ ਨੂੰ ਤਿਆਰ ਏ।” ਪਰ ਅੱਜ ਸਵੇਰੇ ਜਦੋਂ ਜ਼ੈਲਦਾਰ ਸਰਦਾਰ ਕੋਲੋਂ ਤਸੱਲੀ ਲੈਣ ਗਿਆ ਤਾਂ ਸਰਦਾਰ ਕੁਝ ਫਿਰਕਰਮੰਦ ਦਿੱਸਿਆ, ਤੇ ਉਹਦੇ ਕੋਲ ਬੈਠੇ ਨੂੰ ਕੁਝ ਸਿੱਖ ਉਠ ਕੇ ਪਰ੍ਹਾਂ ਲੈ ਗਏ ਤੇ ਜ਼ੈਲਦਾਰ ਦੇ ਕੰਨੀਂ ਮਾੜੀ ਜਿਹੀ ਭਿਣਖ ਪੈ ਗਈ, “ਸਰਦਾਰ ਜੀ-ਧੋਖਾ ਨਾ ਖਾਣਾ-ਭਸੀਨੋਂ ਆਇਆਂ ਨੇ ਜਥਾ ਬਣਾ ਲਿਆ ਜੇ-ਤੇ ਉਹ ਕਿਸੇ ਦੀ ਨਹੀਂ ਜੇ ਸੁਣਦੇ।” ਪਿੰਡ ਮੁੜ ਕੇ ਜ਼ੈਲਦਾਰ ਨੇ ਵੱਡੀ ਮਸੀਤ ਵਿਚ ਮੀਟਿੰਗ ਕੀਤੀ ਤੇ ਪਿੰਡ ਖਾਲੀ ਕਰ ਦੇਣ ਦਾ ਫ਼ੈਸਲਾ ਹੋ ਗਿਆ। ਸਾਰੇ ਪਿੰਡ ਵਿਚ ਚੀਕ-ਚਿਹਾੜਾ ਮੱਚ ਗਿਆ। ਰੋਂਦਿਆਂ ਧੋਂਦਿਆਂ ਨੇ ਗੰਢਾਂ-ਬੁਚਕੀਆਂ ਬੱਧੀਆਂ, ਸਿੱਖ ਬੱਚਿਆਂ ਨਾਲ ਖੇਡਦੇ ਮੁਸਲਮਾਨ ਬੱਚਿਆਂ ਨੂੰ ਧੌਲ ਧੱਫੇ ਮਾਰ ਘਰੀਂ ਆਂਦਾ। ਕਿਹਰੂ ਨੇ ਸਰਾਜ਼ ਦੀ ਬਾਂਹ ਫੜ ਲਈ, “ਨਹੀਂ ਤਾਈ, ਇਹਨੂੰ ਮੈਂ ਨਹੀਂ ਜਾਣ ਦੇਣਾ!” ਸਰਾਜ਼ ਦੀ ਮਾਂ ਨੇ ਇਹ ਆਂਹਦਿਆਂ ਕਿ “ਸਾਡਾ ਦਾਣਾ ਪਾਣੀ ਹੁਣ ਇਥੋਂ ਮੁੱਕ ਗਿਆ ਏ,” ਪੁੱਤਰ ਨੂੰ ਅੱਗੇ ਲਾ ਲਿਆ। ਆਹ ਸੁੱਟ, ਅਹੁ ਫੜ, ਇਹਦੀ ਕਿਸੇ ਹਮਸਾਏ ਨੂੰ ਸਪੁਰਦੀ ਕਰ, ਬੂਹੇ ਜੰਦੇ ਮਾਰ, ਡੰਗਰਾਂ ਦੀਆਂ ਪਿੱਠਾਂ ਉਤੇ ਜੁੱਲੇ ਪ੍ਰਾਣੇ ਸੁੱਟ, ਲੋਕ ਆਪਣੇ ਘਰਾਂ ’ਚੋਂ ਨਿਕਲ ਕੇ ਗਲੀਆਂ ਵਿਚ ਇਕੱਠੇ ਹੋ ਗਏ। ਪਿੰਡ ਦੀ ਰੂਹ ਆਪਣਾ ਕਾਲਬ ਛੱਡ ਰਹੀ ਸੀ। ਆਪਣੀਆਂ ਕੰਧਾਂ ਵੱਲ ਵੇਖ ਵੇਖ ਬੁੱਢੇ ਲੋਕ ਢਾਹਾਂ ਮਾਰ ਰਹੇ ਸਨ। ਹਾਸ਼ਮ ਜ਼ੈਲਦਾਰ ਦੀਆਂ ਅੱਖਾਂ ਵੀ ਭਰੀਆਂ ਹੋਈਆਂ ਸਨ ਤੇ ਉਹ ਆਪਣੇ ਪੁੱਤਰ ਕਾਸਮ ਨੂੰ ਪਿਛਾਂਹ ਰਹਿਣੋਂ ਵਰਜ ਰਿਹਾ ਸੀ। “ਤੁਸੀਂ ਬਿਲਕੁਲ ਫਿਕਰ ਨਾ ਕਰੋ”, ਕਾਸਮ ਆਂਹਦਾ ਸੀ, “ਜ਼ੀਨਤ ਕੁਝ ਬਿਮਾਰ ਤੇ ਬਹੁਤ ਘਾਬਰੀ ਹੋਈ ਏ। ਮੁਬੀਨਾ ਨੂੰ ਚੁੱਕ ਕੇ ਉਹਦੇ ਕੋਲੋਂ ਤੁਰਿਆ ਨਹੀਂ ਜਾਣਾ। ਨਾਲੇ ਮੈਂ ਸਾਰੀ ਖ਼ਬਰਸਾਰ ਲੈ ਕੇ ਆਵਾਂਗਾ। ਦੂਰੋਂ ਜਥਾ ਆਉਂਦਾ ਵੇਖ ਕੇ, ਮੈਂ ਜ਼ੀਨਤ ਨੂੰ ਘੋੜੀ ਉਤੇ ਅੱਗੇ ਬਿਠਾ, ਪੱਤਣੋਂ ਪਾਰ ਹੋ ਤੁਹਾਨੂੰ ਆ ਮਿਲਾਂਗਾ।”
Total words : xxxType Words : 0
Type HERE

ਨੋਟ: 1. ਪੰਜਾਬੀ ਵਿਚ ਟਾਈਪਿੰਗ ਕਰਨ ਤੋਂ ਪਹਿਲਾਂ ਕੰਪਿਊਟਰ ਦੀ LANGUAGE ਰਾਵੀ ਕੀਤੀ ਜਾਵੇ|
        2. ਪੈਰਾ ਟਾਈਪ ਕਰਨ ਤੋਂ ਬਾਅਦ, Quick Result ਬਟਨ 'ਤੇ ਕਲਿੱਕ ਕਰੋ ਅਤੇ ਨਤੀਜਾ ਵੇਖੋ.
App. Ver.: Mock Raavi. Beta 3.0    Para. Submit by: Mr.Singh
Fully compatible with Firefox & Chrome
Special Thanks: Jagroop Singh Amloh & Satnam Singh Bunti

0 comments:

Post a Comment

Note: only a member of this blog may post a comment.

Copyright©unicode.blogspot.com No part of this publication may be reproduced, distributed, or transmitted in any form or by any means, including text, computer code, graphics media or other any material, without the prior written permission of the publisher.